Home        Biography      In News        Videos        Work as MP        MPLADS      City Beautiful      Downloads       Write to me

15 April, 2012

ਭਾਜਪਾ ਆਉਂਦੇ ਸੈਸ਼ਨ 'ਚ ਲੋਕ ਪਾਲ ਦਾ ਮੁੱਦਾ ਮਜ਼ਬੂਤੀ ਨਾਲ ਉਠਾਏਗੀ : ਸ਼ਾਹ ਨਵਾਜ਼


ਜਗ ਬਾਣੀ
ਭਾਜਪਾ ਚੰਡੀਗੜ੍ਹ ਦੇ ਦਫਤਰ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ ਸ਼ਾਹ ਨਵਾਜ਼ ਹੁਸੈਨ। ਪ੍ਰੈੱਸ ਕਾਨਫਰੰਸ 'ਚ ਭਾਜਪਾ ਕਾਨੂੰਨੀ ਸੈੱਲ ਦੇ ਰਾਸ਼ਟਰੀ ਸੈੱਲ ਦੇ ਇੰਚਾਰਜ ਸੱਤਪਾਲ ਜੈਨ ਵੀ ਮੌਜੂਦ ਸਨ।ਚੰਡੀਗੜ੍ਹ,  (ਭੁੱਲਰ)-ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ ਸ਼ਾਹ ਨਵਾਜ਼ ਹੁਸੈਨ ਨੇ ਕਿਹਾ ਹੈ ਕਿ ਆਉਂਦੇ ਲੋਕ ਸਭਾ ਸੈਸ਼ਨ 'ਚ ਭਾਜਪਾ ਪੂਰੀ ਮਜ਼ਬੂਤੀ ਨਾਲ ਲੋਕਪਾਲ ਦਾ ਮੁੱਦਾ ਉਠਾਏਗੀ ਅਤੇ ਕਮਜ਼ੋਰ ਲੋਕਪਾਲ ਕਿਸੇ ਵੀ ਹਾਲ 'ਚ ਪ੍ਰਵਾਨ ਨਹੀਂ ਕੀਤਾ ਜਾਵੇਗਾ। ਅੱਜ ਇਥੇ ਭਾਜਪਾ ਚੰਡੀਗੜ੍ਹ ਦੇ ਮੁੱਖ ਦਫਤਰ 'ਚ ਪਹੁੰਚਣ ਤੋਂ ਬਾਅਦ  ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਸੜਕ ਤੋਂ ਲੈ ਕੇ ਸੰਸਦ ਤੱਕ ਲੜੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਭਾਜਪਾ ਦੇ ਸੰਸ਼ੋਧਨ ਦੇ ਨਾਲ ਲੋਕਪਾਲ ਲੈ ਕੇ ਆਏ, ਵਿਰੋਧੀ ਪੱਖ ਦੇ ਸੁਝਾਅ ਨੂੰ ਉਸ 'ਚ ਸ਼ਾਮਲ ਕੀਤਾ ਜਾਵੇ, ਲੋਕਪਾਲ ਸਿਵਲ ਸੁਸਾਇਟੀ ਦਾ ਨਹੀਂ ਬਲਕਿ ਦੇਸ਼ ਦਾ ਮੁੱਦਾ ਹੈ। ... ਪ੍ਰੈੱਸ ਕਾਨਫਰੰਸ 'ਚ ਭਾਜਪਾ ਕਾਨੂੰਨੀ ਸੈੱਲ ਦੇ ਰਾਸ਼ਟਰੀ ਸੈੱਲ ਦੇ ਇੰਚਾਰਜ ਸੱਤਪਾਲ ਜੈਨ, ਚੰਡੀਗੜ੍ਹ ਪ੍ਰਦੇਸ਼ ਦੇ ਉਪ ਪ੍ਰਧਾਨ ਰਘੁਬੀਰ ਅਰੋੜਾ, ਜਨਰਲ ਸਕੱਤਰ ਸਤਿੰਦਰ ਸਿੰਘ, ਕੌਂਸਲਰ ਅਰੁਣ ਸੂਦ, ਮੀਡੀਆ ਇੰਚਾਰਜ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਆਦਿ ਵੀ ਮੌਜੂਦ ਸਨ। ... Full Newsreport